ਐਪ ਦੀ ਮਹੱਤਤਾ
ਐਪ ਡਾਊਨਲੋਡ ਕਰਨ ਵਾਲਾ ਹਰੇਕ ਵਿਅਕਤੀ ਕੋਰੋਨਾਵਾਇਰਸ (COVID-19) ਵਿਰੁੱਧ ਲੜਾਈ ਵਿੱਚ ਮਦਦ ਕਰੇਗਾ।
ਐਪ NHS ਦੀ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਕਿੱਥੇ ਅਤੇ ਕਿਵੇਂ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਤਾਂ ਜੋ ਇਸ ‘ਤੇ ਤੇਜ਼ੀ ਨਾਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਤੀਕਿਰਿਆ ਕੀਤੀ ਜਾ ਸਕੇ। ਐਪ ਵਾਇਰਸ ਦਾ ਪਤਾ ਲਗਾਉਣ ਵਿੱਚ NHS ਦੀ ਮਦਦ ਕਰਦੀ ਹੈ, ਨਾ ਕਿ ਵਿਅਕਤੀਆਂ ਦਾ ਪਤਾ।
ਐਪ ਡਾਟਾ
ਐਪ ਤੁਹਾਨੂੰ ਜਾਂ ਤੁਹਾਡੇ ਸਥਾਨ ਨੂੰ ਟ੍ਰੈਕ ਨਹੀਂ ਕਰੇਗੀ। ਇਸ ਦੀ ਬਜਾਇ ਤੁਹਾਡਾ ਪੋਸਟਕੋਡ ਜ਼ਿਲ੍ਹਾ ਐਪ ਦੀ ਇਹ ਪਤਾ ਕਰਨ ਵਿੱਚ ਮਦਦ ਕਰਦਾ ਹੈ ਕਿ ਕਿੱਥੇ ਵਾਇਰਸ ਫੈਲ ਰਿਹਾ ਹੈ।
ਤੁਹਾਡਾ ਪੋਸਟਕੋਡ ਜ਼ਿਲ੍ਹਾ ਤੁਹਾਡੇ ਪੋਸਟਕੋਡ ਦਾ ਪਹਿਲਾ ਹਿੱਸਾ ਹੈ, ਜੋ ਕਿ ਲਗਭਗ 8,000 ਹੋਰ ਘਰਾਂ ਲਈ ਵੀ ਸਾਂਝਾ ਹੈ। ਜਦੋਂ ਤੁਸੀਂ ਪਹਿਲੀ ਵਾਰ ਐਪ ਡਾਊਨਲੋਡ ਕਰਦੇ ਹੋ, ਤਾਂ ਤੁਹਾਨੂੰ ਤੁਹਾਡਾ ਪੋਸਟਕੋਡ ਜ਼ਿਲ੍ਹਾ ਪੁੱਛਿਆ ਜਾਵੇਗਾ।
ਸੰਪਰਕ ਦਾ ਪਤਾ ਲਗਾਉਣ ਵਿੱਚ ਐਪ ਦੇ ਫਾਇਦੇ
ਇਹ ਐਪ, ਐਪ ਦੇ ਉਨ੍ਹਾਂ ਵਰਤੋਂਕਾਰਾਂ ਦਾ ਪਤਾ ਲਗਾਉਣ ਵਿੱਚ ਮਦਦ ਕਰਦੀ ਹੈ, ਜਿਹਨਾਂ ਨੇ ਅਜਿਹੇ ਹੋਰ ਐਪ ਵਰਤੋਂਕਾਰਾਂ ਦੇ ਨਜ਼ਦੀਕ ਆਪਣਾ ਸਮਾਂ ਬਿਤਾਇਆ, ਜਿਹਨਾਂ ਨੂੰ ਨਿੱਜੀ ਤੌਰ ‘ਤੇ ਉਹ ਨਹੀਂ ਜਾਣਦੇ, ਅਤੇ ਜੋ ਬਾਅਦ ਵਿੱਚ ਕੋਰੋਨਾਵਾਇਰਸ ਦੇ ਟੈਸਟ ਵਿੱਚ ਪਾਜ਼ੀਟਿਵ ਪਾਏ ਗਏ।
“ਚੈਕ-ਇਨ” ਫੀਚਰ ਗੁਮਨਾਮ ਤਰੀਕੇ ਨਾਲ ਉਹਨਾਂ ਵਰਤੋਂਕਾਰਾਂ ਨੂੰ ਸਜਗ ਕਰਦੇ ਹੋਏ ਇਸ ਕਾਰਜਾਤਮਕਤਾ ਦਾ ਸਮਰਥਨ ਕਰਦਾ ਹੈ ਜੋ ਉਸ ਸਮੇਂ ਉਹੀ ਸਥਾਨ ‘ਤੇ ਸਨ।
ਐਪ ਕਾਨਟੈਕਟ ਟ੍ਰੇਸਿੰਗ ਉਹਨਾਂ ਨੂੰ ਚੌਕਸ ਕਰਨ ਲਈ ਲਏ ਗਏ ਸਮੇਂ ਨੂੰ ਘਟਾਉਂਦੀ ਹੈ, ਜੋ ਉਹਨਾਂ ਲੋਕਾਂ ਦੇ ਨਜ਼ਦੀਕ ਰਹੇ ਸਨ।