ਪੇਸ਼ ਹੈ NHS ਕੋਵਿਡ-19 ਐਪ

NHS ਕੋਵਿਡ-19 ਐਪ - ਅੱਜ ਹੀ ਡਾਊਨਲੋਡ ਕਰੋ

ਪ੍ਰਤੀਲਿਪੀ 'NHS ਕੋਵਿਡ-19 ਐਪ - ਅੱਜ ਹੀ ਡਾਊਨਲੋਡ ਕਰੋ'

NHS ਕੋਵਿਡ -19 ਐਪ, ਕੋਰੋਨਾਵਾਇਰਸ ਦੇ ਵਿਰੁੱਧ ਲੜਾਈ ਦਾ ਇੱਕ ਅਹਿਮ ਹਿੱਸਾ ਹੈ।

ਤੁਹਾਡੀ ਗੋਪਨੀਯਤਾ ਨੂੰ ਸੁਰੱਖਿਅਤ ਰੱਖਣ ਦੀ ਐਪਲ ਅਤੇ ਗੂਗਲ ਦੀ ਤਕਨੀਕ ਦੇ ਨਾਲ ਇਹ ਐਪ ਤੁਹਾਡੀ ਅਤੇ ਹੋਰਾਂ ਦੀ ਰੱਖਿਆ ਕਰਦੇ ਹੋਏ, ਸੁਰੱਖਿਅਤ ਢੰਗ ਨਾਲ ਜ਼ਿੰਦਗੀ ਜਿਉਣ ਵਿੱਚ ਸਾਡੀ ਮਦਦ ਕਰੇਗੀ।

ਜੇ ਤੁਹਾਡੇ ਪੋਸਟਕੋਡ ਜ਼ਿਲ੍ਹੇ ਵਿੱਚ ਕੇਸ ਵੱਧ ਜਾਂਦੇ ਹਨ, ਤਾਂ ਇਹ ਐਪ ਤੁਹਾਨੂੰ ਦੱਸ ਦੇਵੇਗੀ – ਅਤੇ ਤੁਹਾਨੂੰ ਸਲਾਹ ਦੇਵੇਗੀ ਕਿ ਹੁਣ ਕੀ ਕੀਤਾ ਜਾਣਾ ਚਾਹੀਦਾ ਹੈ।

ਅਤੇ ਜੇ ਤੁਸੀਂ ਐਪ ਦੀ ਵਰਤੋਂ ਕਰਨ ਵਾਲੇ ਕਿਸੇ ਹੋਰ ਵਿਅਕਤੀ ਦੇ ਨੇੜੇ ਆਉਂਦੇ ਹੋ ਜਿਸਦੀ ਰਿਪੋਰਟ ਪਾਜ਼ਿਟਿਵ ਹੋਵੇ ਤਾਂ ਐਪ ਤੁਹਾਨੂੰ ਕਿਸੇ ਨਾਮ ਤੋਂ ਬਿਨਾ ਮੈਸੇਜ ਭੇਜ ਦੇਵੇਗੀ।

ਐਪ ਦੇ QR ਸਕੈਨਰ ਦੇ ਨਾਲ ਤੁਸੀਂ ਫਟਾਫਟ ਅਤੇ ਅਸਾਨੀ ਨਾਲ ਕਈ ਥਾਵਾਂ'ਤੇ ਚੈੱਕ-ਇਨ ਕਰ ਸਕਦੇ ਹੋ।

ਤੁਸੀਂ ਐਪ ਵਿੱਚ ਆਪਣੇ ਲੱਛਣਾਂ ਦੀ ਜਾਂਚ ਕਰ ਸਕਦੇ ਹੋ ਅਤੇ ਜੇ ਤੁਹਾਨੂੰ ਕੋਰੋਨਾਵਾਇਰਸ ਹੋਣ ਦਾ ਸ਼ੱਕ ਹੋਵੇ, ਤਾਂ ਐਪ ਤੋਂ ਹੀ ਤੁਸੀਂ ਅਸਾਨੀ ਨਾਲ ਟੈਸਟ ਕਰਵਾ ਸਕਦੇ ਹੋ।

ਐਪ ਨਾਲ ਸਾਂਝਾ ਕੀਤਾ ਕੋਈ ਵੀ ਡਾਟਾ ਤੁਹਾਡੇ ਫੋਨ ਵਿੱਚ ਹੀ ਰਹਿੰਦਾ ਹੈ।

ਕਿਸੇ ਨੂੰ ਪਤਾ ਨਹੀਂ ਚੱਲੇਗਾ ਕਿ ਤੁਸੀਂ ਕੌਣ ਹੋ ਅਤੇ ਕਿੱਥੋਂ ਹੋ। ਤੁਸੀਂ ਕਿਸੇ ਵੀ ਸਮੇਂ ਐਪ ਅਤੇ ਸਾਰੇ ਡੇਟਾ ਨੂੰ ਮਿਟਾ ਸਕਦੇ ਹੋ।

ਨਵੀਂ NHS ਕੋਵਿਡ -19 ਐਪ, ਇਹ ਵੇਖਣ ਦਾ ਸਭ ਤੋਂ ਤੇਜ਼ ਤਰੀਕਾ ਹੈ ਕਿ ਕੀ ਤੁਹਾਨੂੰ ਬਿਮਾਰੀ ਦਾ ਜੋਖਮ ਹੈ। ਜਿੰਨੀ ਛੇਤੀ ਤੁਹਾਨੂੰ ਇਸ ਬਾਰੇ ਪਤਾ ਲੱਗਦਾ ਹੈ, ਉਨ੍ਹੀ ਛੇਤੀ ਤੁਸੀਂ ਆਪਣੇ ਕਰੀਬੀ ਲੋਕਾਂ ਨੂੰ ਸਤਰਕ ਕਰ ਸਕਦੇ ਹੋ ਅਤੇ ਉਨ੍ਹਾਂ ਦੀ ਸੁਰੱਖਿਆ ਕਰ ਸਕਦੇ ਹੋ।

ਅੱਜ ਹੀ ਡਾਊਨਲੋਡ ਕਰੋ |

NHS ਕੋਵਿਡ-19 ਐਪ ਸਾਡੀ ਵੱਡੇ ਪੱਧਰ ਦੀ ਕੋਰੋਨਾਵਾਇਰਸ ਕੋਵਿਡ-19 ਟੈਸਟਿੰਗ ਅਤੇ ਕਾਨਟੈਕਟ ਟ੍ਰੇਸਿੰਗ ਪ੍ਰੋਗਰਾਮ ਦਾ ਇੱਕ ਹਿੱਸਾ ਹੈ | ਜਿਸਨੂੰ ਇੰਗਲੈਂਡ ਵਿੱਚ NHS ਟੈਸਟ ਐਂਡ ਟ੍ਰੇਸ ਸਰਵਿਸ ਅਤੇ ਵੇਲਜ਼ ਵਿੱਚ NHS ਵੇਲਜ਼ ਟੈਸਟ, ਟਰੇਸ, ਪ੍ਰੋਟੈਕਟ ਸਰਵਿਸ ਕਿਹਾ ਜਾਂਦਾ ਹੈ।

ਇਹ ਐਪ ਲੋਕਾਂ ਨੂੰ ਲੱਛਣਾਂ ਬਾਰੇ ਰਿਪੋਰਟ ਕਰਨ, ਕੋਰੋਨਾਵਾਇਰਸ ਟੈਸਟ ਲਈ ਆਰਡਰ ਦੇਣ, ਇੱਕ QR ਕੋਡ ਸਕੈਨ ਕਰਕੇ ਸਥਾਨਾਂ ‘ਤੇ ਚੈੱਕ-ਇਨ ਕਰਨ ਦੀ ਇਜਾਜ਼ਤ ਦਿੰਦੀ ਹੈ ਅਤੇ ਇਹ NHS ਕੋਵਿਡ-19 ਐਪ ਸਾਡੀ ਵੱਡੇ ਪੱਧਰ ਦੀ ਕੋਰੋਨਾਵਾਇਰਸ ਕੋਵਿਡ-19 ਟੈਸਟਿੰਗ ਅਤੇ ਕਾਨਟੈਕਟ ਟ੍ਰੇਸਿੰਗ ਪ੍ਰੋਗਰਾਮ ਦਾ ਇੱਕ ਹਿੱਸਾ ਹੈ |

ਇਹ ਐਪ NHS ਦੀ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਕੀ ਵਾਇਰਸ ਇੱਕ ਖਾਸ ਖੇਤਰ ਵਿੱਚ ਫੈਲ ਰਿਹਾ ਹੈ, ਅਤੇ ਇਸ ਲਈ ਸਥਾਨਕ ਅਧਿਕਾਰੀ ਤੁਰੰਤ ਇਸਦਾ ਫੈਲਾਅ ਰੋਕਣ ਅਤੇ ਜ਼ਿੰਦਗੀਆਂ ਬਚਾਉਣ ਲਈ ਤੇਜ਼ੀ ਨਾਲ ਪ੍ਰਤੀਕਿਰਿਆ ਕਰ ਸਕਦੇ ਹਨ। |

ਇਹ ਐਪ ਇੱਕ ਵਰਤੋਂਕਾਰ ਦੀ ਗੁਮਨਾਮੀ ਨੂੰ ਸੁਰੱਖਿਅਤ ਰੱਖਦੇ ਹੋਏ ਕੰਮ ਕਰਦੀ ਹੈ। ਸਰਕਾਰ ਸਮੇਤ, ਕੋਈ ਵੀ ਵਿਅਕਤੀ ਨਹੀਂ ਜਾਣ ਸਕੇਗਾ ਕਿ ਖਾਸ ਵਰਤੋਂਕਾਰ ਕੌਣ ਜਾਂ ਕਿੱਥੇ ਹੈ।

ਅਸੀਂ ਤੁਹਾਡੀ ਗੁਪਤਤਾ ਦੀ ਸੁਰੱਖਿਆ ਕਿਵੇਂ ਕਰਦੇ ਹਾਂ ਇਸ ਬਾਰੇ ਵਧੇਰੇ ਜਾਣਕਾਰੀ ਲਈ ਸਾਡੀ ਵੀਡੀਓ ਵੇਖੋ